Monday, September 6, 2010

ਸ਼ਹੀਦੇ-ਆਜ਼ਮ ਸ੍ਰ: ਭਗਤ ਸਿੰਘ ਨੂੰ ਸਮਰਪਿਤ ਹਾਇਕੂ

ਹਾਇਕੂਕਾਰ - ਬੂਟਾ ਸਿੰਘ ਵਾਕਫ਼

1. ਭਗਤ ਸਿਆਂ
ਇਨਕਲਾਬੀ ਰਾਹ
ਕਠਿਨ ਬੜੇ


2. ਦੇਸ਼ ਖਾਤਿਰ
ਕੀਮਤੀ ਜਾਨ ਵਾਰੇ
ਵੀਰ ਦੇਸ਼ ਦਾ


3. ਹੱਸ ਚੁੰਮਿਆ
ਭਗਤ ਸਿੰਘ ਹੁਰਾਂ
ਫ਼ਾਂਸੀ ਦਾ ਰੱਸਾ


4. ਕੌਮ ਖ਼ਾਤਿਰ
ਜਿੰਦ ਲੇਖੇ ਲਾਉਂਦੇ
ਲੋਕ ਜੁਝਾਰੂ


5. ਇਹ ਆਜ਼ਾਦੀ
ਕੀਮਤੀ ਜਾਨਾਂ ਮੰਗੇ
ਸੌਖੀ ਨਾ ਮਿਲੇ


6. ਮਿਲੀ ਆਜ਼ਾਦੀ
ਸੰਭਾਲ ਲਓ ਯਾਰੋ
ਰੱਤ ਡੋਲ ਕੇ


7. ਦੇਸ਼ ਦੇ ਲਈ
ਵਾਰਦਾ ਹੈ ਜ਼ਿੰਦੜੀ
ਅਣਖ਼ੀ ਯੋਧਾ


8. ਦੇਸ਼ ਦੇ ਲਈ
ਮਰ ਮਿਟਣ ਵਾਲੇ
ਲਾਲ ਕੀਮਤੀ


9. ਜਗਦੀ ਰਹੇ
ਆਜ਼ਾਦੀ ਵਾਲੀ ਲਾਟ
ਦੇਸ਼ ਮੇਰੇ ਦੀ


10. ਕਰਦਾ ਹਾਂ ਮੈਂ
ਪ੍ਰਣਾਮ ਸ਼ਹੀਦਾਂ ਨੂੰ
ਸੁਭਾ ਸਵੇਰ