Sunday, August 22, 2010

ਅਨੁਵਾਦਤ ਹਾਇਕੂ

ਦੋਸਤੋ, ਅਸੀਂ ਇਸ ਕਾਲਮ ਵਿਚ ਵੱਖ ਵੱਖ ਭਾਰਤੀ ਭਾਸ਼ਾ ਦੇ ਹਾਇਕੂਕਾਰਾਂ ਦੇ ਅਨੁਵਾਦਤ ਹਾਇਕੂ ਪ੍ਰਕਾਸ਼ਤ ਕਰਨ ਦੀ ਖ਼ੁਸ਼ੀ ਲੈ ਰਹੇ ਹਾਂ। .......ਅਦਾਰਾ



                               - ਡਾ. ਸੁਧਾ ਗੁਪਤਾ


ਵਿਦਾ ਦਿੰਦੀਆਂ
ਘਾਟੀਆਂ,ਹਿਲਾਂਦੀਆਂ
ਹਰੇ ਰੁਮਾਲ
****


                                - ਡਾ. ਸ਼ੈਲ ਰਸਤੋਗੀ


ਜ਼ਿੰਦਗੀ ਨਾਮਾ
ਕੁਝ ਦਿਨ ਲਿਖਿਆ
ਬਾਕੀ ਰਾਤ ਨੇ
****


                                - ਡਾ. ਉਰਮਿਲਾ ਅਗਰਵਾਲ


ਤੁਸੀਂ ਗਏ ਤਾਂ
ਸੁੰਨਾ ਸਾ ਸੁੰਨਾਪਨ
ਪਸਰ ਗਿਆ
****


                                - ਮਧੂ ਪ੍ਰਸਾਦ


ਮੌਸਮ ਚੁੱਪ
ਸਾਹਾਂ ਦੀ ਗੁੰਮਸੁੰਮ
ਤੁਸੀਂ ਹੀ ਤੁਸੀਂ
****


                               - ਡਾ. ਅੰਜੂ ਸ਼ਰਮਾ ਦਯਾਨੰਦ


ਜੋਤ ਕੇ ਖੇਤ
ਉਡਦੇ ਬੱਦਲ ਨੇ
ਰੋਂਦੇ ਹਾਲੀ ਨੇ
****


                               - ਰੰਜਨਾ ਭਾਰਦਵਾਜ


ਸਾਹਾਂ ਦੀ ਡੋਰ
ਇਤਨੀ ਕਮਜ਼ੋਰ
ਪਲ ’ਚ ਟੁੱਟੇ
****


                               - ਡਾ. ਭਗਵਤੀ ਪ੍ਰਸਾਦ ਨਦਾਰਿਯਾ


ਕੰਡੇ ਹੀ ਕੰਡੇ
ਸੇਵਾ ਦੇ ਨਾਮ ਉੱਤੇ
ਵੀ ਹਥਕੰਡੇ
****


                               - ਡਾ. ਕਮਲੇਸ਼ ਰਾਣੀ ਅਗਰਵਾਲ


ਪੁੱਤ ਕਪੁੱਤ
ਤਾਂ ਕੀ ਧਨ ਸੰਚਯ
ਕੈਸਾ ਸੰਸਯ
****


                               - ਅਵਨੰਤ ਰਸਨੀਸ਼


ਨਾਰੀ ਦੀ ਪੀੜਾ
ਕੌਣ ਸਮਝ ਸਕੇ
ਨਾਰੀ ਭੀ ਨਹੀਂ
****


                               - ਡਾ. ਜਗਦੀਸ਼ ਵਿਯੋਮ


ਉੱਗਣ ਲੱਗੇ
ਕੰਕਰੀਟ ਦੇ ਵਣ
ਉਦਾਸ ਮਨ
****


                               - ਰਜਿੰਦਰ ਵਰਮਾ


ਲੀਕ ਛੱਡ ਦੇ
ਖ਼ੁਦ ਨੂੰ ਪਹਿਚਾਣ
ਸਮੇਂ ਨੂੰ ਮੋੜ
****


                               - ਅਭਿਰਾਮ ਜਯਸ਼ੀਲ


ਕਹੋ ਕਹਾਣੀ
ਇਨ ਧੜਕਣਾਂ ਦੀ
ਸੱਚ ਝੂਠਾ ਹੈ
****


                               - ਮਦਨ ਮੋਹਨ ਉਪੇਂਦਰ


ਸਾਡਾ ਕਰਮ
ਸਦਾ ਬਣਾਉਂਦਾ ਹੈ
ਸਹੀ ਧਰਮ
****


                               - ਸ਼ਯਾਮ ਅੰਕੁਰ


ਗਧੇ ਚਖਦੇ
ਜਲੇਬੀ ਦਾ ਸਵਾਦ
ਗਰੀਬ ਭੁੱਖੇ
****


                               - ਗੌਰੀ ਸ਼ੰਕਰ ਸ੍ਰੀਵਾਸਤਵ


ਹੱਥ ਨੇ ਖ਼ਾਲੀ
ਬੁਢਾਪੇ ’ਚ ਜਦੋਂ ਤਾਂ
ਕੋਈ ਨਾ ਸਾਥੀ
****


                               - ਡਾ. ਭਗੀਰਥ ਬੜੋਲੇ


ਭਾਵਂੇ ਕਿੰਨ•ੇ ਹੀ
ਆਏ ਤੂਫਾਨ ਨਵੇਂ
ਜੀਵਤ ਅਸੀਂ
****


                               - ਡਾ. ਸੁਰਿੰਦਰ ਵਰਮਾ


ਅਪਸ਼ਗਨੀ
ਬੈਠਾ ਸੁੱਕੀ ਟਾਹਣੀ
ਕਾਂ ਹੈ ਇਕੱਲਾ
****


                               - ਡਾ. ਗੋਪਾਲ ਸ਼ਰਮਾ


ਲਘੂ ਜੀਵਣ
ਕਾਗ਼ਜ਼ ਦੀ ਕਿਸ਼ਤੀ
ਢੇਰਾਂ ਵਜ਼ਨ
****


                               - ਰਜਿੰਦਰ ਪ੍ਰਦੇਸੀ


ਸਭ ਸਪਨਾ
ਇਥੇ ਕੌਣ ਆਪਣਾ
ਕੀ ਹੈ ਸੋਚਣਾ
****


                               - ਦਯਾ ਕ੍ਰਿਸ਼ਨ ਵਿਜਯਵਰਗੀ


ਸੋਚਦੀ ਖੜੀ
ਲੂਣ ਤੇਲ ਲੱਕੜੀ
ਬਹੁ ਮੱਕੜੀ
****


                               - ਡਾ. ਰਮੇਸ਼ ਕੁਮਾਰ ਤ੍ਰਿਪਾਠੀ


ਮਾਘ ਮਹੀਨਾ
ਬਸੰਤ ਆਗਮਨ
ਸੀਤ ਚਾਂਦਨੀ
****


                               - ਦਿਜੇਂਦਰ ਸ਼ਰਮਾ


ਘਰ ਬਨੇਰੇ
ਨਾ ਬੋਲਦਾ ਕੋਈ ਕਾਂ
ਰੇਤ ਦਾ ਢੇਰ
****


                               - ਪੰਕਜ ਸ਼ਰਮਾ


ਧੁੱਪ ਅੰਧ ’ਚ
ਪੈਰਾਂ ਤੇ ਪੇਟ ਢਕੇ
ਜਾਗਦੀ ਸੁਬ•ਾ
****


                               - ਰਮੇਸ਼ਚੰਦਰ ਚੰਦਰ


ਮਾਨਵ ਮਨ
ਉਤਨਾ ਹੀ ਪੁਰਾਣਾ
ਜਿਤਨਾ ਜਗ
****


                               - ਰਜਿੰਦਰ ਬਹਾਦਰ ਰਾਜਨ


ਘੁੰਡ ਖੋਲਿ•ਆ
ਚੰਨ ਨੇ ਬੱਦਲ ਦਾ
ਮਨ ਟਟੋਲ
****


                               - ਰਮੇਸ਼ਚੰਦਰ ਸ੍ਰੀਵਾਸਤਵ


ਹਿੰਮਤ ਬਣੇ
ਹਨੇਰੇ ਦੇ ਵਿਰੁੱਧ
ਇਕ ਦੀਪਕ
****


                               - ਸੂਰਯ ਦੇਵ ਪਾਠਕ


ਧਰਤੀ ਰਾਣੀ
ਲੈ ਕੇ ਦੁਪੱਟਾ ਬਾਨੀ
ਲੱਗੇ ਸੋਹਣੀ
****


                               - ਅਸ਼ੇਸ਼ ਬਾਜਪਾਈ


ਖਿੜੀ ਹੈ ਧੁੱਪ
ਪ੍ਰਕ੍ਰਿਤੀ ਦਾ ਕਿਤਨਾ
ਜੀਵੰਤ ਰੂਪ
****


                               - ਡਾ. ਅਵਧੇਸ਼ ਚੰਨਸੋਲਿਯ


ਰਾਜ ਦੀ ਭਾਸ਼ਾ
ਪ੍ਰਚਾਰ ਪ੍ਰਸਾਰ ਦੀ
ਅੰਗ੍ਰੇਜ਼ੀ ਬੋਲੇ
****


                               - ਪ੍ਰਦੀਪ ਕੁਮਾਰ ਦਾਸ਼ ਦੀਪਕ


ਮਹਾਨ ਝੂਠ
ਸਭਨਾਂ ਰਟ ਲਿਆ
ਬਦਲੇ ਯੁੱਗ
****


                               - ਉਪਾਧਿਆਏ ਵਿਜੈ ਮੇਰਠੀ


ਰਾਤ ਹੋ ਗਈ
ਜਿਵੇਂ ਘਰ ’ਚ ਕੋਈ
ਬਾਤ ਹੋ ਗਈ
****


                               - ਬਿਸਾਹੂ ਰਾਮ ਸਾਹੂੁ


ਰੋਂਦੇ ਘੁੰਘਰੂ
ਸਿਸਕਦੀ ਪਾਇਲ
ਦੋਨੋਂ ਘਾਇਲ
****


                               - ਕੈਸ਼ਵ ਸ਼ਰਨ


ਹਵਾ ਹੋ ਗਏ
ਹਵਾ ਬੰਨਣ ਵਾਲੇ
ਹਵਾ ਕੀ ਵਗੀ
****


                               - ਸ਼ਯਾਮ ਖਰੇ


ਰੁੱਖ ਕੱਟੇ ਨੇ
ਨਾ ਹੈਂ ਹੰਝੂ ਨਾ ਆਹ
ਮੌਤ ਕਿਸਦੀ
****


                               - ਡਾ. ਓਮ ਪ੍ਰਕਾਸ਼ ਸਿੰਘ


ਸੱਚ ਕਿਹਾ ਹੈ
ਰੌਸ਼ਨੀ ਦੇ ਪਿੰਡ ’ਚ
ਅੰਧਿਆਰਾ ਹੈ
****


                               - ਦਿਨੇਸ਼ ਗਰਗ


ਲਟਾਂ ਖਿਲਾਰ
ਬੈਠੀ ਹੈ ਰਾਤ ਰਾਣੀ
ਖੋਲ ਜੋਬਨ
****


                               - ਸ਼ਯਾਮ ਯਾਦਵ


ਸੜਕ ਨਹੀਂ
ਹਵਾਵਾਂ ਨੇ ਦੱਸਿਆ
ਸ਼ਹਿਰ ਆਯਾ
****


                               - ਅਸ਼ੋਕ ਆਨਨ


ਕੰਡੇ ਹੋਈਆਂ
ਭੀਲ ਕੰਨਿਆਵਾਂ ਤਾਂ
ਸੁੱਕ ਨਦੀਆਂ
****


                               - ਨਰੇਸ਼ ਸ਼ਰਮਾ ਨੀਰਸ


ਮੋਹ ਲੈਂਦੀ ਹੈ
ਫੁੱਲਾਂ ਦੀ ਮੁਸਕਾਨ
ਹਸਦਾ ਬੱਚਾ
****


                               - ਐਸ.ਪੀ.ਐਸ. ਕੁਸ਼ਵਾਹ


ਦੋਨਾਂ ਦੇ ਕੋਲ
ਪੈਸਾ ਤਾਂ ਬਹੁਤ ਹੈ
ਇੱਜ਼ਤ ਨਹੀਂ
****


                               - ਰਾਮ ਨਰਾਇਣ ‘ਰਮਨ’


ਖਿੜਕੀ ਖੁੱਲ•ੀ
ਹਸਦਾ ਹੈ ਗੁਲਾਬ
ਮਹਿਕੇ ਮਨ
****


                               - ਹਜ਼ਾਰੀ ਮੀਨਾ


ਕੱਲ ਦੀ ਰਾਤ
ਮਰ ਗਿਆ ਆਦਮੀ
ਜ਼ਿੰਦਾ ਕਦੋਂ ਸੀ
****


                               - ਸ੍ਰੀ ਰਾਮ ਅਕੇਲਾ


ਉਹ ਦਸਦਾ
ਮਿੱਟੀ ਦੇ ਮੁੱਲ ਵਿਕੇ
ਮਿੱਟੀ ਦੇ ਪੁੱਤ
****


                               - ਅਛੂਤ ਭਾਨੂ (ਮਗਰੀ)


ਲਾਲ ਗੁਲਾਬ
ਖਿਲੇ ਨਾ ਕਾਂਟੇ ਬਿਨ
ਸੁਖਲ ਡਾਲ
****


                               - ਡਾ. ਕਿੰਕਰਪਾਲ ਸਿੰਘ


ਜੀਵਨ ਭਰ
ਇਮਤਿਹਾਨ ਦਿੱਤੇ
ਪਾਸ ਨਾ ਹੋਏ
****


                               - ਸ਼ਯਾਮ ਬਹਾਦਰ ਸ੍ਰੀਵਾਸਤਵ


ਕੋਈ ਪਿੰਜਰਾ
ਬੰਦ ਹੀ ਨਾ ਕਰ ’ਲੇ
ਉਦਾਸ ਮੈਨਾ
****


                               - ਸ੍ਰੀ ਰਾਮ ਚਰਨ ਸ਼ਰਮਾ ਮਧੂਕਰ


ਕਿਉਂ ਖੋਜਦੇ
ਕਾਗ਼ਜ਼ ਦੀ ਕਿਸ਼ਤੀ
ਬਚਪਨ ਦੀ
****


                               - ਡਾ. ਭਗਵਤ ਭੱਟ


ਖੁਸ਼ਬੂ ਆਈ
ਜਾਂ ਉਨ• ਦੀ ਆਣ ਦੀ
ਖ਼ਬਰ ਆਈ
****


                               - ਸ਼ਤੀਕਸ਼ਨ ਕੁਮਾਰ ਸ਼ਰਮਾ (ਡੋਗਰੀ)


ਅੱਗ ਤੇ ਬਾਲੋ
ਪਰ ਅੱਗ ਨਾ ਲਾਓ
ਫੁਲਕੇ ਸੇਕੋ
****


                                - ਚੰਦਰਸ਼ੇਖਰ ਦੂਬੇ (ਮਾਲਵੀ)


ਮੌਤ ਕੋ ਡਰ
ਮੌਤ ਕਾ ਪੇਲਾਂ ਖਾਯ
ਪਣ ਬੇਬਸ
****


                               - ਵਾਈ. ਵੇਦਪ੍ਰਕਾਸ਼


ਬਿਆਂ ਫਾਖਤੇ
ਪੋਖਰ ਤਟ ਉਤੇ
ਜੋੜਦੇ ਨਾਤੇ
****


                               - ਬਿੰਦਰਾਬਣ ਸ਼ਰਮਾ


ਇੰਸਾਨੀਅਤ
ਕਰਦੀ ਨਹੀਂ ਜੁਦਾ
ਰਾਮ ਤੇ ਖ਼ੁਦਾ
****


                               - ਧਰਮੇਂਦਰ ਕੁਸ਼ਵਾਹ


ਦੰਗੇ ਕਾਰਨ
ਬੀਜ ਨਫ਼ਰਤ ਦੇ
ਰੁੱਖ ਬਣੇ ਨੇ
****


                               - ਸੁਧੀਰ ਕੁਸ਼ਵਾਹ


ਪ੍ਰੇਮ ਰਿਸ਼ਤਾ
ਅੱਜਕੱਲ, ਜਿਵੇਂ ਹੈ
ਲਾਪਤਾ ਬੱਚਾ
****


                               - ਨੀਲੂਮੇਂਦੂ ਸਾਗਰ


ਇਕੱਲੀ ਰਾਤ
ਪਾਉਂਦੀ ਰਹੀ ਬਾਤ
ਨਦੀ ਕਿਨਾਰੇ
****


                               - ਅਜੈ ਚਰਨਮ


ਪੈਸੇ ਦੇ ਲਈ
ਪਹਿਚਾਣ ਦੇ ਦਿੱਤੇ
ਆਪਣੇ ਸਾਰੇ
****


                               - ਸੰਤੋਸ਼ ਚੌਧਰੀ


ਫੁਟਕਦੇ ਨੇ
ਖਰਗੋਸ਼ ਸਮਾਨ
ਅਰਮਾਂ ਮੇਰੇ
****


                               - ਅਸ਼ੋਕ ਕੁਮਾਰ ਗਰਗ


ਤਲਵਾਰਾਂ ਤੋਂ
ਕਟਦੇ ਨਹੀਂ ਸਿਰ
ਨਫ਼ਰਤਾਂ ਦੇ
****


                               - ਰਾਕੇਸ਼ ਕੁਮਾਰ ਪਰਮਾਰ


ਦੁੱਖ ਦੇ ਹੰਝੂ
ਬਹੁਤ ਹੀ ਗਹਿਰੇ
ਡੁੱਬੇ ਸਾਗਰ
****


                               - ਡਾ. ਮੰਜੂ ਸ਼ਰਮਾ


ਕਦੋਂ ਦੇਖਿਆ
ਬੱਦਲ ਦਾ ਟੁਕੜਾ
ਤੇਰਾ ਮੁੱਖੜਾ
****


                               - ਗੁਲਾਬ ਬੈਦ


ਚੱਲ ਮਿੱਤਰਾ
ਦੂਰ ਆਕਾਸ਼ ਤੱਕ
ਆਖਦੀ ਹਵਾ
****


                               - ਨਲਿਨੀ ਕਾਂਤ


ਫੁੱਲ ਲਗਾਓ
ਗੁਆਂਢੀ ਨੂੰ ਮੁਫ਼ਤ
ਖੁਸ਼ਬੂ ਵੰਡੋ
****


                               - ਸਵਾਮੀ ਸਯਾਮਾਨੰਦ ਸਰਸਵਤੀ


ਜ਼ਿੰਦਗੀ ਕੀ ਹੈ
ਨਿਰੰਤਰ ਚਲਣਾ
ਚਲਦੇ ਜਾਓ
****


                               - ਉਗਰਨਾਥ ਨਾਗਰਿਕ


ਅਨੁਪਮਾ ਦੀ
ਸ਼ਾਦੀ ਹੋ ਗਈ ਪਰ
ਹੈ ਪੇਕਿਆਂ ਤੇ
****


                               - ਡਾ. ਉਦਯਭਾਨੂ ਹੰਸ


ਚਾਂਦਨੀ ਦੇਖ
ਸਾਗਰ ਦਾ ਹਿਰਦਾ
ੳਛਲ ਪਿਆ
****


                               - ਹਿਤੇਂਦਰ ਅਗਰਵਾਲ


ਰੰਗ ਬਦਲ
ਕਵਚ ’ਚ ਛਿਪਦਾ
ਅੱਜ ਦਾ ਨੇਤਾ
****


                               - ਬੇਗਰਾਜ ਕਲਵਾਂਸਿਆ


ਕੁਰਸੀ ਜੰਗ
ਰਾਜਨੀਤੀ ਦੇ ਰੰਗ
ਦੁਨੀਆ ਦੰਗ
****


                               - ਵਿਸ਼ਵਜੀਤ ਸਰਕਾਰ


ਚੋਣਾਂ ਆਈਆਂ
ਸ਼ੁਰੂ ਵਾਅਦਿਆਂ ਦਾ
ਝੂਠਾ ਸਫ਼ਰ
****


                               - ਡਾ. ਵੀਰੇਂਦਰ ਕੁਮਾਰ ਵਸੂ


ਟੁੱਟਿਆ ਸ਼ੀਸ਼ਾ
ਪ੍ਰਤੀਬਿੰਬ ਗਾਇਬ
ਝਰੀਟ ਬਾਕੀ
****


                               - ਗੋਵਿੰਦ ਸੇਨ


ਵਾਅਦਾ ਕਰੇ
ਦੁਧੀਆ ਸਫੈਦੀ ਦਾ
ਨੇਤਾ ਸਾਬੁਣ
****


                               - ਦੀਪਕ ਥਾਨਥਰਾਟੇ


ਰੇਤ ਦੇ ਘਰ
ਸੁਪਨੇ ਦੇ ਮਹਿਲ
ਦੋਵੋਂ ਇਕ ਨੇ
****


                               - ਰਾਜਹਰਸ਼ ਯਾਦਵ


ਰਹਿਬਰ ਹੀ
ਜਦੋਂ ਲੁੱਟਣ ਲੱਗੇ
ਤਾਂ ਕੀ ਹੋਵੇਗਾ
****


                               - ਸਤਯ ਨਰਾਇਣ ਤਾਤੇਲਾ


ਬਿਖ਼ਰ ਗਏ
ਪੱਤਝੜ ਸਮਾਨ
ਨਾਮ ਬੁਢਾਪਾ
****


                               - ਕਰੁਨੇਸ਼ ਭੱਟ


ਫੁੱਲ ਖਿੜੇ ਨੇ
ਤੇਰੀਆਂ ਹੀ ਯਾਦਾਂ ਦੇ
ਦੀਪ ਜਲੇ ਨੇ
****


                               - ਪ੍ਰਦੀਪ ਨਾਦਗਾਂਵਕਰ ਪ੍ਰੇਮੀ


ਫੁੱਲ ਤੇ ਕੰਡੇ
ਸੁਖ ਦੁਖ ਨੂੰ ਵੰਡੇ
ਜੀਵਨ ਇਹੋ
****


                               - ਡਾ. ਮਹਾਂਵੀਰ ਸਿੰਘ


ਪ੍ਰੇਮ ਦੁਲਾਰ
ਨਾ ਉਪਜੇ ਖੇਤ, ਨਾ
ਵਿਕੇ ਬਾਜ਼ਾਰ
****


                               - ਮਿਥਿਲੇਸ਼ ਰਾਹਮਰੀ


ਮਾਂ ਦੀ ਅੱਖ ’ਚ
ਉਦਾਸ ਚੰਦ ਵਾਂਗ
ਮੋਤੀਆ ਬਿੰਦ
****


                               - ਰਜਿੰਦਰ ਮੋਹਨ ਬੰਧੂ


ਤੁਸੀਂ ਤਾਂ ਘਿਰੇ
ਰੌਸ਼ਨੀ ਦੇ ਸ਼ਹਿਰ
ਹਵਾ ਤੋਂ ਡਰੇ
****


                               - ਵੇਦ ਪ੍ਰਕਾਸ਼ ਖੰਨਾ


ਜੀਵਨ ਚੱਲੇ
ਇਤਿਹਾਸ ਦੀ ਪੈੜ
ਛਡਦਾ ਜਾਵੇ
****


                               - ਰਘੂਨਾਥ ਪ੍ਰਸਾਦ ਵਿਕਲ


ਫੁੱਲ ਜੋ ਖਿਲੇ
ਬੱਚੇ ਨੇ ਤੋੜ ਦਿੱਤੇ
ਨਾ ਸਮਝੀ ਸੀ
****


                               - ਦੇਵਿੰਦਰ ਕੁਮਾਰ ਦੇਵੇਸ


ਦੂਸਰੇ ਨੂੰ ਹੈ
ਜਿਸਨੇ ਜੀਣ ਦਿੱਤਾ
ਖੁਦ ਭੀ ਜੀਯਾ
****


                               - ਨਿੰਮੀ ਸ੍ਰੀਵਾਸਤਵ


ਹਿੱਸੇ ਦੀ ਇੱਛਾ
ਵੰਡਣ ਨੂੰ ਬੇਤਾਬ
ਘਰ ਘਰ ’ਚ
****


                               - ਸੂਰਯ ਦੇਵ ਪਰਾਗ ਭੋਜਪੁਰੀ


ਹੰਸ ਹੈਰਾਨ
ਉੱਲੂ ਦੇ ਹਾਸੇ ੳਤੇ
ਹੈ ਚੁੱਪੀ ਧਾਰੀ
****


                               - ਜੀਵਨ ਪ੍ਰਕਾਸ਼ ਜੋਸ਼ੀ (ਉਰਦੁ)


ਪਹਾੜ ਉਤੇ
ਹਰਿਆਲੀ ਦੀ ਹਾਸਾ
ਦਿਲ ਉਦਾਸ
****


                               - ਪੁਰਸ਼ੋਤਮ ਛਤੀਸਗੜੀਆ


ਕਾਹਾਂ ਮਨਖੇ
ਮਨਖੇ ਕੇ ਨਿਯਤ
ਕਾਹਾਂ ਨਦਾਨੇ
****


                               - ਸ਼ਿਵ ਸ਼ਰਮਾ (ਰਾਜਸਥਾਨੀ)


ਦੇਖੋ ਉਕਾਤ
ਰੋਕਣ ਆਯਾ ਮੇਘ
ਸੂਰ ਉਜਾਸ
****


                               - ਜਸਵੰਤ ਸਿੰਘ ਵਿਰਦੀ


ਜਨਮ ਲਈ
ਸ਼ਕਤੀਸ਼ਾਲੀ ਨੂੰ ਭੀ
ਹੈ ਮਾਂ ਚਾਹੀਦੀ
****


                               - ਭਗਵਤ ਸ਼ਰਨ ਅਗਰਵਾਲ


ਬੂੰਦ ’ਚ ਸਮਾ
ਸਾਗਰ ਤੇ ਸੂਰਜ
ਹਵਾ ਲੈ ੳਡੀ
****


                               - ਸੁੰਦਰ ਲਾਲ ਕਥੂਰੀਆ


ਜਿਵੇਂ ਕਿਰਦੀ
ਬੰਦ ਮੁੱਠੀ ਚੋਂ ਰੇਤ
ਖਿਸਕੇ ਕਾਲ
****


                               - ਡਾ. ਰਾਜਕੁਮਾਰੀ ਰਾਜ


ਖੂਨੀ ਰਿਸ਼ਤੇ
ਵਿਸਾਰੇ ਨਹੀਂ ਜਾਂਦੇ
ਨਾਸ਼ਰ ਜੋ ਕੇ
****


                               - ਪਾਰਸ ਦੋਸਤ


ਨਾਰੀ ਦੀ ਕਥਾ
ਦੀਪਕ ਤੇਲ ਬੱਤੀ
ਘਰ ਵਿਹੜੇ
****


                               - ਰਵਿ ਰੰਜਨ ਅਲੋਕ


ਰੇਤ ਰੇਤ ਤੇ
ਰਖਦੇ ਗਏ ਅਸੀਂ
ਟੁੱਟੇ ਸੁਪਨੇ
****


                               - ਹੋਰੀ ਲਾਲ ਪ੍ਰੇਮੀ


ਨੈਣਾਂ ਦੇ ਰਾਹ
ਉਤਰ ਜੋ ਭੀ ਜਾਵੇ
ਬੜਾ ਸਤਾਵੇ
****


                               - ਰਾਧੇ ਸ਼ਯਾਮ


ਹਨੇਰੇ ਵਿਚ
ਗੱਲਾਂ ਕਰਨ ਬੂੰਦਾਂ
ਥੱਕੀ ਨਾ ਛੱਤ
****


                               - ਕ੍ਰਿਸ਼ਨ ਭਗਤ


ਸੰਸਦ ਚੁੱਪ
ਨਿਸ਼ੀ ਸਾਂਸਦ ਧੁੰਧ
ਫ਼ਾਸਲਾ ਕਿੱਥੇ
****


                               - ਆਭਾ ਪੂਰਬੇ


ਜਲਦੀ ਅੱਗ
ਕਿਤਨਾ ਭੀ ਜਲਾਏ
ਹੋਣੀ ਹੈ ਖ਼ਾਕ
****


                               - ਕਸ਼ਮੀਰੀ ਲਾਲ ਚਾਵਲਾ


ਹਸਦੇ ਰਹੋ
ਜੀਵਨ ਦਾ ਰਹੱਸ
ਏਸ ਚੋਂ ਵਹੇ
****


                               - ਵਿਜੈ ਰਾ: ਸ਼ਾਸਤਰੀ


ਭਰਦਾ ਨਿੱਤ
ਅਖ਼ਬਾਰ ਸਵੇਰੇ
ਮਨ ’ਚ ਕੂੜਾ
****


                               - ਪ੍ਰੇਮ ਪਾਲ


ਤੇਰਾ ਪਿਆਰ
ਟੇਸੂ ਦੇ ਫੁੱਲ ਵਰਗਾ
ਗੰਧ ਵਿਹੀਨ


                         (ਹਾਇਕੂ ਭਾਰਤੀ ਅੰਕ ਨੰ: ਤੋਂ ਧੰਨਵਾਦ ਸਹਿਤ)


                                                                - ਅਨੁਵਾਦਕ :


                                                               ਕਸ਼ਮੀਰੀ ਲਾਲ ਚਾਵਲਾ

No comments:

Post a Comment