---------------------------------------------------------------------------------------------------------------------------------------
------------------------------------------------------------------------------------------------------------------------
----------------------------------------------------------------------------------------------------------
ਹਾਇਕੂਕਾਰ - ਡਾ. ਹਰਦੀਪ ਕੌਰ ਸੰਧੂ
------------------------------------------------------------- ਸਿਡਨੀ (ਆਸਟ੍ਰੇਲੀਆ)
ਡਾ. ਹਰਦੀਪ ਕੌਰ ਸੰਧੂ |
* ਪੰਜਾਬ ਬੰਦ
ਸੜਕਾਂ ਨੇ ਸੁੰਨੀਆਂ
ਦਿਲ ਤੂਫਾਨੀ।
* ਬਾਂਹ 'ਚ ਚੂੜਾ
ਪੱਛਮੀ ਪਹਿਰਾਵਾ
ਪੰਜਾਬੀ ਜੋੜਾ।
* ਪੂਜਾ ਮੈਂ ਕੀਤੀ
ਅਗਰਬੱਤੀ ਰਾਖ
ਸੀ ਹੱਥ ਮੇਰੇ।
* ਹੱਟੀ 'ਤੇ ਜਾਣਾ
ਅੱਠ ਆਨੇ ਦਾ ਸੌਦਾ
ਰੂੰਗਾ ਲੈ ਖਾਣਾ।
* ਖੇਡਣ ਹਾਣੀ
ਟਿੱਬੇ ਵਾਲ਼ੇ ਖੇਤ 'ਚ
ਨੂੰਣ-ਨਿਹਾਣੀ।
* ਹਨ੍ਹੇਰੀ ਠੰਢ
ਰਾਤੀਂ ਦੇਵੇ ਪਹਿਰਾ
ਬਾਪੂ ਦੀ ਖੰਘ।
* ਅੰਬੋ ਪਕਾਵੇ
ਨਾਲ਼ੇ ਕਰੇ ਗਿਣਤੀ
ਦੋ-ਦੋ ਸਭ ਨੂੰ।
* ਛੱਡ ਸੀ ਆਈ
ਬਾਬੁਲ ਦੇ ਵਿਹੜੇ
ਬਚਪਨ ਮੈਂ।
* ਗੁੰਮ ਹੈ ਕਿਤੇ
ਕੁੱਕੜ-ਬਾਂਗ ਵਾਲ਼ਾ
ਅੱਜ ਸਵੇਰਾ।
* ਉੱਚੇ ਮਕਾਨ
ਰੇਸ਼ਮੀ ਨੇ ਪਰਦੇ
ਉਦਾਸ ਲੋਕ।
* ਬੇਬੇ ਮਗਰੋਂ
ਸੰਦੂਕ ਤੇ ਚਰਖਾ
ਖੂੰਜੇ ਨੇ ਲੱਗੇ।
(ਡਾ. ਸੰਧੂ ਖੁਦ ਹਿੰਦੀ ਹਾਇਕੂ ਵੈਬਸਾਇਟ www.hindihaiku.net ਦੇ ਸੰਪਾਦਕ ਹਨ)
------------------------------------------------------------------------------------------------------------
------------------------------------------------------------------------------------------------------------
ਹਾਇਕੂਕਾਰ - ਭੂਪਿੰਦਰ ਨਿਉਯਾਰਕ
--------------------------------------------------------
![]() |
ਭੂਪਿੰਦਰ |
* ਅਰਜ਼ੀ
ਮੂੜ੍ਹ ਸ਼ਰਾਬੀ,
ਫਾਂਸੀ ਉੱਤੇ ਦਾਨ ਨੂੰ
ਭਰੇ ਅਰਜ਼ੀ।
* ਕਲੇਸ਼
ਪਿੰਡ 'ਚ ਠੇਕਾ,
ਸਰਕਾਰੀ ਮਿਹਰਾਂ
ਉੱਜੜੇ ਘਰ।
* ਵੋਟਾਂ
ਛੰਬ ਭੱਠੀਆਂ,
ਨੇਤਾ ਅੱਗ-ਬਬੂਲਾ
ਵੋਟਾਂ ਸਿਰ ਤੇ ।
* ਸਹੁੰ
ਪੇਟ 'ਚ ਕੀੜੇ,
ਹਫ਼ਤਾਵਾਰੀ ਸਹੁੰ
ਆਥਣ ਵੇਲਾ।
* ਤੰਬਾਕੂ
ਖੇਤ ਪੰਜਾਬੀ,
ਨਿੱਸਰਦਾ ਤੰਬਾਕੂ
ਸਿੰਜੇ ਭਈਆ।
* ਵੰਡ
ਚੁਟਕੀ ਮੌਜੀ,
ਹਥੇਲੀ ਤੇ ਜਰਦਾ
ਤਨ ਬਾਗ਼ ਹੈ।
* ਹਾੜ /ਸਾਉਣ ਮਹੀਨੇ ਨਾਲ ਸਬੰਧਤ ਭੂਪਿੰਦਰ ਨਿਉਯਾਰਕ ਦੇ ਕੁਝ ਹੋਰ ਹਾਇਕੂ ...
1. ਉੱਚਾ ਉੱਡਦਾ
ਬਾਰਿਸ਼ ਨੂੰ ਆਇਆ
ਬਬੀਹਾ ਬੋਲੇ ।
2. ਮੱਥੇ ਪਸੀਨਾ
ਮੋਢੇ ਉਪਰ ਕਹੀ
ਬਿਜਲੀ ਗੁੱਲ ।
3. “ਕੁਲਫ਼ੀ ਲਓ”
ਕੁਲਫ਼ੀ ਵਾਲਾ ਭਾਈ
ਜੇਬ 'ਚ ਧੇਲੀ ।
4. ਪਿੰਡ ਦਾ ਸੂਆ
ਸਿਖਰ ਦੁਪਹਿਰੇ
ਮਾਰਦੇ ਛਾਲਾਂ ।
5. ਦਾਜ ਬਣਾਵੇ
ਸਹੇਲੀਆਂ 'ਚ ਬੈਠੀ
ਬੁਣਦੀ ਪੱਖੀ ।
6. ਤਪੀ ਧਰਤੀ
ਆ ਪਿਆ ਲੱਛੇਦਾਰ
ਪਹਿਲਾ ਛੱਲਾ ।
ਆਸਮਾਨੀ ਬਿਜਲੀ
ਧਰਤੀ ਚੁੰਮੇ ।
8. ਭਿੱਜੀ ਜ਼ੁਲਫ
ਤਿੱਪ ਤਿੱਪ ਡਿੱਗੀਆਂ
ਇਕ ਦੋ ਬੂੰਦਾਂ ।
9. ਛੱਤੜੀ ਉਤੇ
ਛਿੱਟਾਂ ਦੀ ਕਿੜਕਿੜ
ਸਾਉਣ ਵਰ੍ਹੇ ।
10. ਚੜਦੀ ਪੀਂਘ
ਲਿਫੇ ਪਿਆ ਟਾਹਣ
ਸਾਉਣ ਵਿਚ ।
11. ਪੁੱਤ ਸ਼ਰਾਬੀ
ਬਾਪੂ ਵੱਟਾਂ ਚੋਪੜੇ
ਛੱਨ 'ਤੇ ਛਿੱਟਾਂ ।
------------------------------------------------------------------------------------------------------------
ਮੇਰੇ ਹਾਇਕੂ ਪੰਜਾਬੀ ਪਾਠਕਾਂ ਦੇ ਰੂਬਰੂ ਕਰਨ ਲਈ ਬਹੁਤ-ਬਹੁਤ ਧੰਨਵਾਦ!
ReplyDeleteਵੀਰ ਭੂਪਿੰਦਰ ਦੇ ਹਾਇਕੂ ਬਹੁਤ ਵਧੀਆ ਲੱਗੇ। ਸਾਰੇ ਹਾਇਕੂ ਸਾਡੇ ਆਲ਼ੇ-ਦੁਆਲ਼ੇ ਨਾਲ਼ ਜੁੜੇ ਹੋਏ ਹਨ।
ਆਸ ਕਰਦੀ ਹਾਂ ਕਿ ਆਉਂਦੇ ਸਮੇਂ 'ਚ ਵੀ ਹੋਰ ਹਾਇਕੂਕਾਰਾਂ ਦੇ ਹਾਇਕੂ ਪੜ੍ਹਨ ਨੂੰ ਮਿਲ਼ਦੇ ਰਹਿਣਗੇ।
ਹਰਦੀਪ
(ਸਿਡਨੀ)